" ਸਾਡੀ ਕੋਸ਼ਿਸ਼ ਸੀ ਕਿ ਬੱਚਿਆਂ ਦੀਆਂ ਨੰਨੀਆਂ ਕਲਮਾਂ ਨੂੰ ਸਭ ਦੇ ਰੂ-ਬਰੂ ਕਰਵਾਇਆ ਜਾਵੇ , ਸੋ ਅਸੀਂ ਇਹ 'ਜਾਗਦੇ ਸੁਪਨੇ' ਮੈਗਜ਼ੀਨ ਸ਼ੁਰੂ ਕੀਤਾ ਹੈ ,ਉਮੀਦ ਹੈ ਸਾਨੂੰ ਤੁਹਾਡਾ ਸਾਥ ਮਿਲੇਗਾ"

Thursday, 1 March 2012

ਮਨਪ੍ਰੀਤ ਕੌਰ


ਗੀਤਾਂ ਦੀ ਮੁਰੰਮਤ

੧- ਕੋਲੋਂ ਲੰਘਦੀ ਪੰਜੇਵਾਂ ਛ੍ਨ੍ਕਾਵੇਂ ਜਾਣਕੇ ਨੀ ਕੋਲੋਂ ਲੰਘਦੀ

- ਵੀਰ ਜੀ ਪਿੱਛੇ ਮੁੜ ਕੇ ਦੇਖ ਲਾਓ ਕੀਤੇ ਖੱਚਰ ਤਾਂ ਨੀ ਘੁੰਗਰੂ ਛ੍ਨ੍ਕਾਉਂਦੀ

੨- ਮਿਤਰਾਂ ਸੀ ਛੱਤਰੀ ਤੋਂ ਉੱਡ ਗਈ ...

- ਉੱਡਣਾ ਹੀ ਸੀ ਕਦੇ ਚੋਗਾ ਤਾਂ ਪਾਇਆ ਨੀ ?

੩- ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ ....

- ਨਾ ਮੈਂ ਵੇਹਿਲੀ ਆਂ

੪- ਪਹਿਲਾਂ ਬੋਲੀਦਾ ਨੀਂ ਫੇਰ ਪਿਛੇ ਹਟੀ ਦਾ ਨੀਂ ਜਦੋਂ ਪੰਗਾ ਪੈ ਜਾਵੇ ..

- ਪਹਿਲਾਂ ਭੱਜੀ ਦਾ ਨੀ ਫੇਰ ਪਿਛੇ ਦੇਖੀ ਦਾ ਨੀ ਜਦੋਂ ਕੁੱਤਾ ਪੈ ਜਾਵੇ
੫- ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ , ਅੰਬ੍ਰਾਂ ਤੇ ਲਾਉਣੀਆਂ ਏਂ ਉੱਡਾਰੀਆਂ ....

- ਮਿੱਤਰਾਂ ਦਾ ਟੈਂਪੂ ਉਲਟ ਗਿਆ , ਝੋਨੇ ਵਿੱਚ ਡਿਗੀਆਂ ਸਵਾਰੀਆਂ

੬- ਕਾਲਜ਼ ਦੀ ਕੰਧ ਉੱਤੇ ਲਿਖਤਾ ਕਿਸੇ ਨੇ ਤੇਰਾ ਮੇਰਾ ਨਾਂ ...

- ਸਕੂਲ ਦੀ ਕੰਧ ਉੱਤੇ ਟੰਗਤਾ ਕਿਸੇ ਨੇ ਅੱਜ ਮਾਰਿਆ ਹੋਇਆ ਕਾਂ.

੭ -ਇੱਕ  ਵਾਰੀ ਡੁੱਬ ਕੇ ਵੇਖ ਲੈਂਦੀ , ਦਿਲ ਦਰਿਆ ਸੀ ਯਾਰਾਂ ਦਾ ...

- ਜੇ ਡੁੱਬ ਹੀ ਜਾਂਦੀ ਫੇਰ ਕੀ ਸਵਾਅ ਦੇਖਦੀ

੮- ਮਰੂਏ ਦੇ ਬੂਟੇ ਨੂੰ ਪਾਦੇ ਭਾਬੀਏ ਪਾਣੀ .....

- ਨਾ ਤੇਰਾ ਕਿਹੜਾ ਹੱਥ ਗਹਿਣੇ ਰੱਖਿਆ ?

੯- ਰੰਗ ਕਾਲਾ ਪੈ ਗਿਆ ਵੇ ਸੱਜਣਾ ਤੇਰੇ ਫਿਕਰ ਦੀ ਮਾਰੀ ....

- ਹਾਲੇ ਹਫਤਾ ਲੰਘਿਆ ਸੀ , ਫਿਰ-ਇਨ-ਲਵਲੀ ਮੁਕਾਲੀ ..

ਮਨਪ੍ਰੀਤ ਕੌਰ
ਕਲਾਸ – ਦਸਵੀਂ ਬੀ
ਸ.ਹ.ਸ.ਕਰਮਗੜ

ਜਸਕਰਨ ਸਿੰਘ

ਦੁਖੀਆ
(ਕਵਿਤਾ) 

ਪਹਿਲਾ ਸੰਸਾਰ ਵਿਚ ਓਹ ਦੁਖੀਆ

ਜਿਸ ਦੇ ਘਰ ਕਲੱਛਣੀ ਨਾਰ ਹੋਵੇ

ਦੂਜਾ ਸੰਸਾਰ ਵਿਚ ਓਹ ਦੁਖੀਆ

ਜਿਹੜਾ ਥਾਂ-ਥਾਂ ਤੇ ਕਰਜਦਾਰ ਹੋਵੇ

ਤੀਜਾ ਸੰਸਾਰ ਵਿਚ ਓਹ ਦੁਖੀਆ

ਜੀਹਦੇ ਘਰ ਨਾ ਖੇਡਦਾ ਬਾਲ ਹੋਵੇ

ਚੌਥਾ ਸੰਸਾਰ ਵਿਚ ਓਹ ਦੁਖੀਆ

ਜੀਹਦਾ ਮਾਂ ਦੇ ਨਾਲ ਨਾ ਪਿਆਰ ਹੋਵੇ

ਜਸਕਰਨ ਸਿੰਘ
ਕਲਾਸ - ਛੇਵੀਂ ਏ
ਸ.ਸ.ਸ.ਸ. ਸੇਲਬਰਾਹ (ਬਠਿੰਡਾ)