ਸਤ ਸਿਰੀ ਅਕਾਲ
ਤੁਸੀਂ ਬੱਚਿਆਂ ਦਾ ਅੰਕ ਸ਼ੁਰੂ ਕਰਕੇ ਇੱਕ ਨਵੀਂ ਪਿਰਤ ਪਾਈ ਹੈ | ਜਾਗਦੇ ਸੁਪਨੇ ਸਚਮੁਚ ਹੀ ਕਾਬਲੇ -ਤਾਰੀਫ਼ ਹੈ |ਤੁਹਾਡੀ ਨਵੀਂ ਸੋਚ ਨੂੰ ਮੈਂ ਆਪਣੇ ਸਾਰੇ ਸਕੂਲ ਵੱਲੋਂ ਵਧਾਈ ਦਿੰਦਾ ਹਾਂ| ਤੁਸੀਂ ਮੇਰੇ ਸਕੂਲ ਦੇ ਵਿਦਾਰਥੀਆਂ ਦੀਆਂ ਰਚਨਾਵਾਂ ਨੂੰ ਆਪਣੇ ਮੈਗਜ਼ੀਨ ਦੇ ਯੋਗ ਸਮਝਿਆ |ਇਹ ਸਾਡੇ ਸਕੂਲ ਲਈ ਇੱਕ ਮਾਣ ਦੀ ਗਲ ਹੈ |ਇਸ ਮੈਗਜ਼ੀਨ ਦੀ ਸੁਰੁਆਤ ਵਿੱਚ ਸਾਡੇ ਮੈਡਮ ਅੰਜਨਾ ਮੈਨਨ ਅਤੇ ਦਿਲਪ੍ਰੀਤ ਸਾਹਿਲ ਦਾ ਵੀ ਯੋਗਦਾਨ ਹੈ ਇਹ ਵੀ ਸਾਰੇ ਸਕੂਲ ਲਈ ਮਾਣ ਦੀ ਗੱਲ ਹੈ| ਬੱਚਿਆਂ ਦੇ ਇਸ ਮਨੋਰੰਜਕ ਸਫਰ ਦੀ ਪਹਲੀ ਸ਼ੁਰੁਆਤ ਦੀ ਮੈਂ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਦੀ ਤਹਿ ਦਿਲੋਂ ਕਾਮਨਾ ਕਰਦਾ ਹਾ|
ਰਣਜੀਤ ਸਿੰਘ
ਮੁੱਖ ਅਧਿਆਪਕ
ਸ.ਹ.ਸ.ਕਰਮਗੜ੍ਹ
**************************************************
ਸੁਪਨੇ ਤਾਂ ਸੁੱਤਿਆਂ ਹੀ ਆਉਂਦੇ ਨੇ ਫਿਰ ਇਹ ਸੁਪਨੇ ਜਾਗਦੇ ਕਿਵੇਂ ਹੋ ਗੇਏ ? ਪਤਾ ਨਹੀ ਕਿਵੇ ? ਬੰਗਾਲੀ ਲੇਖਕ ਗ੍ਰਿਜ ਭਾਈ ਵੇਦਕਾ ਦੀ ਇੱਕ ਕਿਤਾਬ ਹੈ 'ਜਾਗਦੀਆਂ ਅੱਖਾਂ ਦਾ ਸੁਪਨਾ' |ਜੋ ਬਹੁਤ ਹੀ ਪ੍ਰੇਰਨਾ ਦਾਇਕ ਹੈ | ਭਾਈ ਵੇਦਕਾ ਨੇ ਵੀ ਆਪਣੇ ਬੱਚਿਆਂ ਵਿੱਚ ਓਹ ਗੁਣ ਪੈਦਾ ਕਰ ਦਿਤੇ ਸਨ ਜੋ ਪਹਿਲਾਂ ਕਦੇ ਕਿਸੇ ਨੇ ਸਪਨੇ ਵਿੱਚ ਸੋਚੇ ਵੀ ਨਹੀਂ ਸਨ| ਓਹ ਖੁਦ ਕਹਿੰਦੇ ਹਨ ,"ਜਾਗਦੀਆਂ ਅੱਖਾਂ ਨੂੰ ਹੀ ਜਾਗਦੇ ਸੁਪਨੇ ਆ ਸਕਦੇ ਹਨ' ਅਜਿਹੀ ਹੀ ਕੋਸ਼ਿਸ ਅਸੀਂ ਕੀਤੀ ਹੇ | ਬੱਚਿਆਂ ਵਿੱਚ ਬਹੁਤ ਸਿਰਜਨਾਤਮਕ ਰੁਚੀਆਂ ਹੁੰਦੀਆਂ ਹਨ| ਬਸ ਲੋੜ ਹੇ ਓਹਨਾ ਨੂੰ ਪਛਾਣ ਕੇ ਸੇਧ ਦੇਣ ਦੀ | ਇਸ ਤਰਾਂ ਅਸੀਂ ਸਮਾਜ ਨੂੰ ਕਈ ਪਠਾਕ,ਕਹਾਣੀਕਾਰ ,ਗੀਤਕਾਰ ਦੇਣ ਦੀ ਕੋਸ਼ਿਸ ਕੀਤੀ ਹੇ |ਜੋ ਸਾਡੀਆਂ ਅੱਖਾਂ ਨੇ ਜਾਗਦੇ ਸੁਪਨੇ ਬੁਣੇ ਹਨ | ਸਾਲਾ!ਇਹ ਸੁਪਨੇ ਕਦੇ ਨਾ ਸੌਣ ........
ਅੰਜਨਾ ਮੈਨਨ
ਪੰਜਾਬੀ ਮਿਸਟ੍ਰੈਸ
ਸ.ਹ.ਸ.ਕਰਮਗੜ੍ਹ