ਬਦਲਦਾ ਸਭਿਆਚਾਰ
(ਲੇਖ)
ਅੱਜ ਕੱਲ੍ਹ ਇਸ ਗੱਲ ਤੇ ਜਿਆਦਾ ਜੋਰ ਦਿੱਤਾ ਜਾਂਦਾ ਹੈ ਕਿ ਉਸ ਕੁੜੀ ਦੇ ਸਿਰ ਤੇ ਚੁੰਨੀ ਨਹੀਂ ਹੈ . ਉਸਨੇ ਜੀਨ ਪਾਈ ਹੋਈ ਹੈ . ਉਸ ਕੁੜੀ ਦੇ ਵਾਲ ਕਿੱਦਾਂ ਵਾਹੇ ਹੋਏ ਹਨ . ਪ੍ਰੰਤੂ ਆਪਣੇ ਆਪ ਵੱਲ ਕੋਈ ਝਾਤ ਨਹੀਂ ਮਾਰਦਾ ਕਿ ਮੇਰਾ ਪੰਜਾਬੀ ਪਹਿਰਾਵਾ ਕਿੱਥੇ ਹੈ . ਮੇਰੀ ਪੱਗ ਕਿੱਥੇ ਹੈ , ਕੁੜਤਾ ਅਤੇ ਚਾਦਰਾ ਕਿੱਥੇ ਹੈ ਕਿੱਥੇ . ਗੁਰਦਾਸ ਮਾਨ ਨੇ ਸੱਚ ਹੀ ਕਿਹਾ ਹੈ ਕਿ "ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ , ਬੁਰਾ ਮਨਾਉਂਦੇ ਲੋਕੀਂ ਬੀਬੀ ਸਿਰ ਤੋਂ ਨੰਗੀ ਦਾ . ਭਾਵ ਕਿ ਲੜਕੀ ਨੂੰ ਸਮੇਂ ਦੇ ਨਾਲ ਬਦਲਣਾ ਮਾੜਾ ਸਮਝਿਆ ਜਾਂਦਾ ਹੈ ,ਹਾਂ ਪਹਿਲਾਂ ਸਮਾਂ ਹੋਰ ਸੀ ਹੁਣ ਸਮਾਂ ਹੋਰ ਹੈ ਪਹਿਲਾਂ ਔਰਤਾਂ ਘੁੰਡ ਵਗੈਰਾ ਕਢਦਿਆਂ ਸਨ .
ਕਲਪਨਾ ਚਵਲਾ ਦੀ ਗੱਲ ਕਰੀਏ ਕਿ ਜੇ ਉਹ ਪੁਰਾਣਾ ਸਭਿਆਚਾਰ ਅਪਣਾਉਂਦੀ ਤਾਂ ਸ਼ਾਇਦ ਉਹ ਏਨੀ ਤਰੱਕੀ ਨਾ ਕਰਦੀ . ਧਿਆਨ ਨਾਲ ਸੋਚਣ ਦੀ ਗੱਲ ਹੈ ਕਿ ਇੱਕਲਾ ਪਹਿਰਾਵਾ ਹੀ ਨਹੀਂ ਸਗੋਂ ਸਾਡੀ ਬੋਲੀ, ਸਾਡੇ ਸ਼ੌਂਕ, ਸੰਗੀਤ ਇਥੋਂ ਤੱਕ ਕਿ ਖਾਣਾ ਪੀਣਾ ਵੀ ਬਦਲ ਗਿਆ ਹੈ . ਅਸੀਂ ਦੁੱਧ , ਦਹੀਂ, ਲੱਸੀ ਦੀ ਥਾਂ ਤੇ ਬਰਗਰ , ਪੀਜੇ ਪਸੰਦ ਕਰਨ ਲਗ ਪਏ ਹਾਂ .
ਪਤਾ ਨਹੀਂ ਕਿਓਂ ਸਾਡੇ ਸਮਾਜ ਨੂੰ ਇਹ ਗਲ ਸਮਝ ਨਹੀਂ ਪੈਂਦੀ ਕਿ ਜਿਨ੍ਹਾਂ ਮੁੰਡਿਆਂ ਨੂੰ ਸਮਾਝ ਦੇ ਨਾਲ ਬਦਲਣ ਦਾ ਹੱਕ ਹੈ , ਉਨ੍ਹਾ ਹੀ ਕੁੜੀਆਂ ਦਾ ਹੱਕ ਬਣਦਾ ਹੈ .ਪਹਿਰਾਵਾ ਦੋਵਾਂ ਦਾ ਹੀ ਸਮਾਜ ਦੇ ਦਾਇਰੇ ਵਿੱਚ ਚਾਹੀਦਾ ਹੈ . ਵਿਤਕਰਾ ਕਿਓਂ ਕੀਤਾ ਜਾਂਦਾ ਹੈ ? ਅੱਜ ਭਾਰਤ ਨੇ ਕਾਫੀ ਤਰੱਕੀ ਕੀਤੀ ਹੈ , ਉਹ ਦਿਨ ਦੂਰ ਨਹੀਂ ਜਦੋਂ ਸਾਡਾ ਮੁਲਕ "supreme power of the world" ਹੋਵੇਗਾ . ਪਰ ਇਹ ਤਦ ਹੀ ਹੋਵੇਗਾ ਜੇ ਸਾਡੀ ਸੋਚ ਵੀ ਸਮੇਂ ਦੇ ਨਾਲ ਬਦਲੇਗੀ .
ਮੈਂ ਆਪਣੇ ਸਾਰੇ ਦੋਸਤਾਂ ਅਤੇ ਸਮਾਜ ਅੱਗੇ ਇਹ ਬੇਨਤੀ ਕਰਦੀ ਹਾਂ ਕਿ ਲੜਕੀਆਂ ਨਾਲ ਅਜਿਹਾ ਵਿਤਕਰਾ ਨਾ ਕੀਤਾ ਜਾਵੇ , ਉਹਨਾਂ ਨੂੰ ਵੀ ਬਦਲਣ ਦਾ , ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ...
ਜਸਪ੍ਰੀਤ ਕੌਰ
ਕਲਾਸ – ਨੌਵੀਂ ਏ
ਸ.ਹ.ਸ.ਕਰਮਗੜ
No comments:
Post a Comment