" ਸਾਡੀ ਕੋਸ਼ਿਸ਼ ਸੀ ਕਿ ਬੱਚਿਆਂ ਦੀਆਂ ਨੰਨੀਆਂ ਕਲਮਾਂ ਨੂੰ ਸਭ ਦੇ ਰੂ-ਬਰੂ ਕਰਵਾਇਆ ਜਾਵੇ , ਸੋ ਅਸੀਂ ਇਹ 'ਜਾਗਦੇ ਸੁਪਨੇ' ਮੈਗਜ਼ੀਨ ਸ਼ੁਰੂ ਕੀਤਾ ਹੈ ,ਉਮੀਦ ਹੈ ਸਾਨੂੰ ਤੁਹਾਡਾ ਸਾਥ ਮਿਲੇਗਾ"

Thursday, 31 May 2012

ਸਮਨਦੀਪ ਕੌਰ

ਜਦੋਂ ਮੈਂ ਨਿੱਕੀ ਹੁੰਦੀ ਸੀ


ਇੱਕ ਵਾਰ ਦੀ ਗੱਲ ਹੈ ਕਿ ਮੈ ਤੀਸਰੀ ਜਮਾਤ ਵਿਚ ਪੜਦੀ ਸੀ |ਮੇਰੀ ਉਂਗਲੀ ਤੇ ਸੱਟ ਵੱਜੀ ਤੇ ਮੇਂ ਕੇਈ ਦਿਨ ਸਕੂਲ ਨਾ ਗਈ|ਜਦੋਂ ਉਂਗਲੀ ਠੀਕ ਹੋ ਗਈ ਤਾਂ ਮੇਰਾ ਸਕੂਲ ਜਾਨ ਨੂੰ ਜੀ ਨਾ ਕਰੇ |ਮੇਰੀ ਮੰਮੀ ਮੈਨੂੰ ਸਕੂਲ ਛੱਡਣ ਗਈ |ਓਹ ਮੈਨੂੰ ਕਲਾਸ ਵਿਚ ਬਿਠਾ ਕੇ ਮੈਡਮ ਨਾਲ ਗੱਲਾਂ ਕਰਨ ਲੱਗ ਪਈ|ਓਹਨਾ ਦੀ ਗੱਲਬਾਤ ਕਾਫੀ ਲੰਬੀ ਹੋ ਗਈ|ਮੇਰਾ ਜੀ ਘਬਰਾ ਰਿਹਾ ਸੀ ਤੇ ਉਲਟੀ ਆ ਰਹੀ ਸੀ |ਮੰਮੀ ਦਾ ਮੇਰੇ ਵੱਲ ਕੋਈ ਧਿਆਨ ਨਹੀਂ ਸੀ | ਮੈ ਹੋਲੀ ਹੋਲੀ ਮੌਕਾ ਤੜਕੇ ਓਥੋਂ ਖਿਸਕ ਗਈ ਥੋੜੀ ਕੁ ਦੂਰ ਜਾ ਕੇ ਮੈਂ ਪੂਰੀ
ਸਪੀਡ ਨਾਲ ਭੱਜ ਗਈ |ਬੱਚਿਆਂ ਨੇ ਮੈਡਮ ਕੋਲ ਰੌਲਾ ਪਾ ਦਿੱਤਾ ਕੇ ਸਮਨ ਤਾਂ ਭੱਜ ਗਈ ਹੈ |ਸਾਰੇ ਬੱਚੇ ਉਚੀ ਉਚੀ ਹੱਸ ਰਹੇ ਸਨ |ਮੈਂ ਸ਼ੂਟ ਵੱਟ ਕੇ ਘਰ ਵੱਲ ਨੂੰ ਦੌੜੀ ਜਾ ਰਹੀ ਸੀ |ਮੇਰੀ ਮੰਮੀ ਮੇਰੇ ਮਗਰ ਮਗਰ ਮੈਂ ਓਸਦੇ ਅੱਗੇ ਅੱਗੇ ....|ਅਖੀਰ ਮੰਮੀ ਨੇ ਹਾਰ ਮੰਨ ਲਈ|ਮੈਂ ਅਗਲੇ ਦਿਨ ਵੀ ਜਿਦ ਕਰਕੇ ਸਕੂਲ ਨਾ ਗਈ |ਆਥਣ ਨੂੰ ਮੇਰੇ ਡੈਡੀ ਖਾਣ ਲਈ ਬ੍ਰੈਡ ਲੈ ਕੇ ਆਏ | ਓਹਨਾਂ ਨੂੰ ਪਤਾ ਸੀ ਕੇ ਮੈਨੂੰ ਬ੍ਰੈਡ ਬਹੁਤ ਪਸੰਦ ਸਨ ਪਰ ਓਹਨਾਂ ਨੇ ਮੈਨੂੰ ਬ੍ਰੈਡ ਨਾ ਦਿਤੇ | ਮੈਂ ਖਾਣ ਲਈ ਜਿਦ ਕੀਤੀ ਤਾਂ ਓਹਨਾਂ ਨੇ ਕਿਹਾ ਕੇ ਜੇ ਤੂੰ ਸਕੂਲ ਜਾਏਗੀ ਤਾਂ ਤੈਨੂੰ ਬ੍ਰੇਡ ਮਿਲਣਗੇ |ਮੈਂ ਅਣਮੰਨੇ ਮਨ ਨਾਲ ਹਾਂ ਕਰ ਦਿੱਤੀ|ਚਲੋ ਮੈਂ ਬ੍ਰੇਡ ਖਾ ਪੀ ਕੇ ਰਾਤ ਨੂੰ ਸੋਂ ਗਈ| ਸਭ ਖੁਸ਼ ਸਨ ਕੇ ਓਹਨਾਂ ਦੀ ਯੋਜਨਾ ਸਫਲ ਹੋ ਗਈ |ਅਗਲੀ ਸਵੇਰੇ ਮੈਂ ਫੇਰ ਰੌਲਾ ਪਾ ਲਿਆ ਕੇ ਮੈਂ ਨੀ ਸਕੂਲ ਜਾਣਾ ਮੰਮੀ ਨੇ ਸਮਝਾਇਆ ਪਰ ਮੈਂ ਨਾ ਮੰਨੀ |ਅਖੀਰ ਡੈਡੀ ਨੇ ਕਿਹਾ ਚੱਲ ਮੈਂ ਛੱਡ ਕੇ ਆਵਾਂ |ਮੈਂ
ਰੋ -ਰੋ ਕੇ ਅਸਮਾਨ ਸਿਰ ਤੇ ਚੁਕ ਲਿਆ |ਜਦੋਂ ਮੈਨੂੰ ਮਨਾਉਣ ਦੇ ਸਭ ਯਤਨ ਫੇਲ ਹੋ ਗਏ ਤਾਂ ਓਹੀ ਹੋਇਆ ਜੋ ਹੋਣਾ ਸੀ .....ਡੈਡੀ ਨੇ ਮੈਨੂੰ ਬਹੁਤ ਕੁੱਟਿਆ |ਮੈਂ ਹਉਕੇ ਲੈ ਰਹੀ ਸੀ ਨਾਲੇ ਡੈਡੀ ਵੱਲ ਬੜਾ ਔਖਾ ਦੇਖ ਰਹੀ ਸੀ |ਕਿਸੇ ਨੇ ਮੇਰੀ ਤਰਫਦਾਰੀ ਨਾ ਕੀਤੀ |ਡੈਡੀ ਮੈਨੂੰ ਸਾਇਕਲ ਤੇ ਬਿਠਾ ਕੇ ਸਕੂਲ ਛੱਡ ਆਏ |ਮੈਂ ਡਰਦੀ ਮਾਰੀ ਬੈਠੀ ਰਹੀ ਪਰ ਅੱਧੀ ਛੁੱਟੀ ਵੇਲੇ ਨੂੰ ਘਰ ਵਾਪਸ ਆ ਗਈ |ਅਗਲੇ ਦਿਨ ਡੈਡੀ ਫੇਰ ਸਕੂਲ ਛੱਡ ਕੇ ਆਏ ਅਤੇ ਮੈਨੂੰ ਪੂਰੀ ਛੁੱਟੀ ਹੀ ਵਾਪਸ ਆਉਣ ਦੀ ਤਾਕੀਦ ਕੀਤੀ |ਜੋ ਮੈਂ ਡਰਦੀ-ਡਰਦੀ ਨੇ ਪੂਰੀ ਕਰ ਦਿੱਤੀ |ਫੇਰ ਹੌਲੀ -ਹੌਲੀ ਰੋਜ਼ ਸਕੂਲ ਜਾਣ ਲੱਗੀ |ਡੈਡੀ ਵੀ ਪਿਆਰ ਕਰਨ ਲੱਗੇ ਤੇ ਮੈਂ ਵੀ ਦਿਲ ਲਾ ਕੇ
ਪੜਨ ਲੱਗੀ |ਜਦੋਂ ਮੈਂ ਨਿੱਕੀ ਹੁੰਦੀ ਸੀ ਮੈਨੂੰ ਓਸ ਵੇਲੇ ਦੀ ਇਹ ਭਿਆਨਕ ਕੁੱਟ ਅੱਜ ਵੀ ਯਾਦ ਹੈ |

ਸਮਨਦੀਪ ਕੌਰ
ਨੌਵੀਂ ਏ
ਸ ਹ ਸ ਕਰਮਗੜ

ਅੰਤਰਯਾਮੀ ਸਿੰਘ

ਇੱਕ ਸੀ ਚਿੜੀ
ਇੱਕ ਸੀ ਚਿੜੀ
ਬਹੁਤ ਹੀ ਸੁੰਦਰ


ਚੀਂ-ਚੀਂ ਗਾਉਂਦੀ
ਬੱਚਿਆਂ ਨੂੰ ਚੋਗਾ ਦਿੰਦੀ
ਉਸਦੇ ਦੋ ਛੋਟੇ ਛੋਟੇ ਬੱਚੇ ਸੋਤੇ
ਸਾਡੇ ਘਰ ਸੀ ਓਸਦਾ ਆਲਣਾ
ਇੱਕ ਵਾਰ ..ਤੇਜ ਚਲਦੇ ਪੱਖੇ ਦੇ
ਗੋਲ ਗੋਲ ਘੁੰਮਦੇ ਫ਼ਰ
ਬਹੁਤ ਹਵਾ ਦਿੰਦੇ ਸੀਲ
ਹਵਾ ਦਾ ਅਨੰਦ ਲੈ ਰਹੈ ਸੀਚਿੜੀ ਆਈ
ਚੋਗਾ ਲਿਆਈ
ਬੋਟਾਂ ਨੇ ਚੀਂ-ਚੀਂ ਕੀਤੀ
ਅਚਾਨਕ ਓਹ ਫਰਾਂ ਨਾਲ ਟਕਰਾਈ ਤੇ
ਲਹੂ ਲੁਹਾਨ ਹੋ ਕੇ ਡਿਗ ਪਈ
ਓਹ ਮਰ ਗਈ

ਅੰਤਰਯਾਮੀ ਸਿੰਘ
ਅੱਠਵੀਂ ਏ
ਸ ਹ ਸ ਕਰਮਗੜ

ਹਰਦੀਪ ਸਿੰਘ

ਤੋਤਾ
ਤੋਤਾ ਮਨ ਮੋਤਾ
ਸਭ ਦੇ ਮਨ ਨੂੰ ਭਾਉਂਦਾ ਹੈ ,
ਮਿੱਠੇ ਗੀਤ ਗਾਉਂਦਾ ਹੈ ,
ਕੰਨੀ ਗੂੰਜ ਪਾਉਂਦਾ ਹੈ ,
ਮਿੱਠੇ ਫਲ ਖਾਂਦਾ ਹੈ
ਅੱਧੇ ਖਰਾਬ ਕਰ ਜਾਂਦਾ ਹੈ
ਪਰਿਵਾਰ ਆਪਣਾ ਬਣਾਉਦਾ ਹੈ
ਮਿੱਠੇ ਗੀਤ ਸੁਨਾਉਂਦਾ ਹੈ
ਹਰੇ ਰੰਗ ਵਾਲਾ
ਲਾਲ ਗਾਨੀ ਵਾਲਾ
ਲੰਬੀ ਪੂਛ ਵਾਲਾ
ਚੁੰਝ ਵੀ ਹੈ ਲਾਲ
ਕਰਦੇ ਬੱਚੇ ਓਹਨੂੰ ਪਿਆਰ

ਹਰਦੀਪ ਸਿੰਘ
ਰੋਲ ਨੋ ੧੩
ਅੱਠਵੀਂ ਏ
ਸ ਹ ਸ ਕਰਮਗੜ