" ਸਾਡੀ ਕੋਸ਼ਿਸ਼ ਸੀ ਕਿ ਬੱਚਿਆਂ ਦੀਆਂ ਨੰਨੀਆਂ ਕਲਮਾਂ ਨੂੰ ਸਭ ਦੇ ਰੂ-ਬਰੂ ਕਰਵਾਇਆ ਜਾਵੇ , ਸੋ ਅਸੀਂ ਇਹ 'ਜਾਗਦੇ ਸੁਪਨੇ' ਮੈਗਜ਼ੀਨ ਸ਼ੁਰੂ ਕੀਤਾ ਹੈ ,ਉਮੀਦ ਹੈ ਸਾਨੂੰ ਤੁਹਾਡਾ ਸਾਥ ਮਿਲੇਗਾ"

Thursday, 31 May 2012

ਸਮਨਦੀਪ ਕੌਰ

ਜਦੋਂ ਮੈਂ ਨਿੱਕੀ ਹੁੰਦੀ ਸੀ


ਇੱਕ ਵਾਰ ਦੀ ਗੱਲ ਹੈ ਕਿ ਮੈ ਤੀਸਰੀ ਜਮਾਤ ਵਿਚ ਪੜਦੀ ਸੀ |ਮੇਰੀ ਉਂਗਲੀ ਤੇ ਸੱਟ ਵੱਜੀ ਤੇ ਮੇਂ ਕੇਈ ਦਿਨ ਸਕੂਲ ਨਾ ਗਈ|ਜਦੋਂ ਉਂਗਲੀ ਠੀਕ ਹੋ ਗਈ ਤਾਂ ਮੇਰਾ ਸਕੂਲ ਜਾਨ ਨੂੰ ਜੀ ਨਾ ਕਰੇ |ਮੇਰੀ ਮੰਮੀ ਮੈਨੂੰ ਸਕੂਲ ਛੱਡਣ ਗਈ |ਓਹ ਮੈਨੂੰ ਕਲਾਸ ਵਿਚ ਬਿਠਾ ਕੇ ਮੈਡਮ ਨਾਲ ਗੱਲਾਂ ਕਰਨ ਲੱਗ ਪਈ|ਓਹਨਾ ਦੀ ਗੱਲਬਾਤ ਕਾਫੀ ਲੰਬੀ ਹੋ ਗਈ|ਮੇਰਾ ਜੀ ਘਬਰਾ ਰਿਹਾ ਸੀ ਤੇ ਉਲਟੀ ਆ ਰਹੀ ਸੀ |ਮੰਮੀ ਦਾ ਮੇਰੇ ਵੱਲ ਕੋਈ ਧਿਆਨ ਨਹੀਂ ਸੀ | ਮੈ ਹੋਲੀ ਹੋਲੀ ਮੌਕਾ ਤੜਕੇ ਓਥੋਂ ਖਿਸਕ ਗਈ ਥੋੜੀ ਕੁ ਦੂਰ ਜਾ ਕੇ ਮੈਂ ਪੂਰੀ
ਸਪੀਡ ਨਾਲ ਭੱਜ ਗਈ |ਬੱਚਿਆਂ ਨੇ ਮੈਡਮ ਕੋਲ ਰੌਲਾ ਪਾ ਦਿੱਤਾ ਕੇ ਸਮਨ ਤਾਂ ਭੱਜ ਗਈ ਹੈ |ਸਾਰੇ ਬੱਚੇ ਉਚੀ ਉਚੀ ਹੱਸ ਰਹੇ ਸਨ |ਮੈਂ ਸ਼ੂਟ ਵੱਟ ਕੇ ਘਰ ਵੱਲ ਨੂੰ ਦੌੜੀ ਜਾ ਰਹੀ ਸੀ |ਮੇਰੀ ਮੰਮੀ ਮੇਰੇ ਮਗਰ ਮਗਰ ਮੈਂ ਓਸਦੇ ਅੱਗੇ ਅੱਗੇ ....|ਅਖੀਰ ਮੰਮੀ ਨੇ ਹਾਰ ਮੰਨ ਲਈ|ਮੈਂ ਅਗਲੇ ਦਿਨ ਵੀ ਜਿਦ ਕਰਕੇ ਸਕੂਲ ਨਾ ਗਈ |ਆਥਣ ਨੂੰ ਮੇਰੇ ਡੈਡੀ ਖਾਣ ਲਈ ਬ੍ਰੈਡ ਲੈ ਕੇ ਆਏ | ਓਹਨਾਂ ਨੂੰ ਪਤਾ ਸੀ ਕੇ ਮੈਨੂੰ ਬ੍ਰੈਡ ਬਹੁਤ ਪਸੰਦ ਸਨ ਪਰ ਓਹਨਾਂ ਨੇ ਮੈਨੂੰ ਬ੍ਰੈਡ ਨਾ ਦਿਤੇ | ਮੈਂ ਖਾਣ ਲਈ ਜਿਦ ਕੀਤੀ ਤਾਂ ਓਹਨਾਂ ਨੇ ਕਿਹਾ ਕੇ ਜੇ ਤੂੰ ਸਕੂਲ ਜਾਏਗੀ ਤਾਂ ਤੈਨੂੰ ਬ੍ਰੇਡ ਮਿਲਣਗੇ |ਮੈਂ ਅਣਮੰਨੇ ਮਨ ਨਾਲ ਹਾਂ ਕਰ ਦਿੱਤੀ|ਚਲੋ ਮੈਂ ਬ੍ਰੇਡ ਖਾ ਪੀ ਕੇ ਰਾਤ ਨੂੰ ਸੋਂ ਗਈ| ਸਭ ਖੁਸ਼ ਸਨ ਕੇ ਓਹਨਾਂ ਦੀ ਯੋਜਨਾ ਸਫਲ ਹੋ ਗਈ |ਅਗਲੀ ਸਵੇਰੇ ਮੈਂ ਫੇਰ ਰੌਲਾ ਪਾ ਲਿਆ ਕੇ ਮੈਂ ਨੀ ਸਕੂਲ ਜਾਣਾ ਮੰਮੀ ਨੇ ਸਮਝਾਇਆ ਪਰ ਮੈਂ ਨਾ ਮੰਨੀ |ਅਖੀਰ ਡੈਡੀ ਨੇ ਕਿਹਾ ਚੱਲ ਮੈਂ ਛੱਡ ਕੇ ਆਵਾਂ |ਮੈਂ
ਰੋ -ਰੋ ਕੇ ਅਸਮਾਨ ਸਿਰ ਤੇ ਚੁਕ ਲਿਆ |ਜਦੋਂ ਮੈਨੂੰ ਮਨਾਉਣ ਦੇ ਸਭ ਯਤਨ ਫੇਲ ਹੋ ਗਏ ਤਾਂ ਓਹੀ ਹੋਇਆ ਜੋ ਹੋਣਾ ਸੀ .....ਡੈਡੀ ਨੇ ਮੈਨੂੰ ਬਹੁਤ ਕੁੱਟਿਆ |ਮੈਂ ਹਉਕੇ ਲੈ ਰਹੀ ਸੀ ਨਾਲੇ ਡੈਡੀ ਵੱਲ ਬੜਾ ਔਖਾ ਦੇਖ ਰਹੀ ਸੀ |ਕਿਸੇ ਨੇ ਮੇਰੀ ਤਰਫਦਾਰੀ ਨਾ ਕੀਤੀ |ਡੈਡੀ ਮੈਨੂੰ ਸਾਇਕਲ ਤੇ ਬਿਠਾ ਕੇ ਸਕੂਲ ਛੱਡ ਆਏ |ਮੈਂ ਡਰਦੀ ਮਾਰੀ ਬੈਠੀ ਰਹੀ ਪਰ ਅੱਧੀ ਛੁੱਟੀ ਵੇਲੇ ਨੂੰ ਘਰ ਵਾਪਸ ਆ ਗਈ |ਅਗਲੇ ਦਿਨ ਡੈਡੀ ਫੇਰ ਸਕੂਲ ਛੱਡ ਕੇ ਆਏ ਅਤੇ ਮੈਨੂੰ ਪੂਰੀ ਛੁੱਟੀ ਹੀ ਵਾਪਸ ਆਉਣ ਦੀ ਤਾਕੀਦ ਕੀਤੀ |ਜੋ ਮੈਂ ਡਰਦੀ-ਡਰਦੀ ਨੇ ਪੂਰੀ ਕਰ ਦਿੱਤੀ |ਫੇਰ ਹੌਲੀ -ਹੌਲੀ ਰੋਜ਼ ਸਕੂਲ ਜਾਣ ਲੱਗੀ |ਡੈਡੀ ਵੀ ਪਿਆਰ ਕਰਨ ਲੱਗੇ ਤੇ ਮੈਂ ਵੀ ਦਿਲ ਲਾ ਕੇ
ਪੜਨ ਲੱਗੀ |ਜਦੋਂ ਮੈਂ ਨਿੱਕੀ ਹੁੰਦੀ ਸੀ ਮੈਨੂੰ ਓਸ ਵੇਲੇ ਦੀ ਇਹ ਭਿਆਨਕ ਕੁੱਟ ਅੱਜ ਵੀ ਯਾਦ ਹੈ |

ਸਮਨਦੀਪ ਕੌਰ
ਨੌਵੀਂ ਏ
ਸ ਹ ਸ ਕਰਮਗੜ

ਅੰਤਰਯਾਮੀ ਸਿੰਘ

ਇੱਕ ਸੀ ਚਿੜੀ
ਇੱਕ ਸੀ ਚਿੜੀ
ਬਹੁਤ ਹੀ ਸੁੰਦਰ


ਚੀਂ-ਚੀਂ ਗਾਉਂਦੀ
ਬੱਚਿਆਂ ਨੂੰ ਚੋਗਾ ਦਿੰਦੀ
ਉਸਦੇ ਦੋ ਛੋਟੇ ਛੋਟੇ ਬੱਚੇ ਸੋਤੇ
ਸਾਡੇ ਘਰ ਸੀ ਓਸਦਾ ਆਲਣਾ
ਇੱਕ ਵਾਰ ..ਤੇਜ ਚਲਦੇ ਪੱਖੇ ਦੇ
ਗੋਲ ਗੋਲ ਘੁੰਮਦੇ ਫ਼ਰ
ਬਹੁਤ ਹਵਾ ਦਿੰਦੇ ਸੀਲ
ਹਵਾ ਦਾ ਅਨੰਦ ਲੈ ਰਹੈ ਸੀਚਿੜੀ ਆਈ
ਚੋਗਾ ਲਿਆਈ
ਬੋਟਾਂ ਨੇ ਚੀਂ-ਚੀਂ ਕੀਤੀ
ਅਚਾਨਕ ਓਹ ਫਰਾਂ ਨਾਲ ਟਕਰਾਈ ਤੇ
ਲਹੂ ਲੁਹਾਨ ਹੋ ਕੇ ਡਿਗ ਪਈ
ਓਹ ਮਰ ਗਈ

ਅੰਤਰਯਾਮੀ ਸਿੰਘ
ਅੱਠਵੀਂ ਏ
ਸ ਹ ਸ ਕਰਮਗੜ

ਹਰਦੀਪ ਸਿੰਘ

ਤੋਤਾ
ਤੋਤਾ ਮਨ ਮੋਤਾ
ਸਭ ਦੇ ਮਨ ਨੂੰ ਭਾਉਂਦਾ ਹੈ ,
ਮਿੱਠੇ ਗੀਤ ਗਾਉਂਦਾ ਹੈ ,
ਕੰਨੀ ਗੂੰਜ ਪਾਉਂਦਾ ਹੈ ,
ਮਿੱਠੇ ਫਲ ਖਾਂਦਾ ਹੈ
ਅੱਧੇ ਖਰਾਬ ਕਰ ਜਾਂਦਾ ਹੈ
ਪਰਿਵਾਰ ਆਪਣਾ ਬਣਾਉਦਾ ਹੈ
ਮਿੱਠੇ ਗੀਤ ਸੁਨਾਉਂਦਾ ਹੈ
ਹਰੇ ਰੰਗ ਵਾਲਾ
ਲਾਲ ਗਾਨੀ ਵਾਲਾ
ਲੰਬੀ ਪੂਛ ਵਾਲਾ
ਚੁੰਝ ਵੀ ਹੈ ਲਾਲ
ਕਰਦੇ ਬੱਚੇ ਓਹਨੂੰ ਪਿਆਰ

ਹਰਦੀਪ ਸਿੰਘ
ਰੋਲ ਨੋ ੧੩
ਅੱਠਵੀਂ ਏ
ਸ ਹ ਸ ਕਰਮਗੜ

Sunday, 1 April 2012

ਮਨਦੀਪ ਕੌਰ

ਫੁੱਲ  ਦੀਆਂ ਕਿਆਰੀਆਂ

ਫੁੱਲਾਂ ਦੀਆਂ ਕਿਆਰੀਆਂ ਨੇ ,
ਗੂੜੇ ਫਿਕੇ ਰੰਗਾਂ ਦੀਆਂ
ਦੁਕਾਨਾਂ ਇਹ ਨਿਆਰੀਆਂ ਨੇ |
ਫੁੱਲ  ਰੰਗ ਬਰੰਗੇ ਨੇ ,
ਲਗਦੇ ਬੜੇ ਚੰਗੇ ਨੇ ,
ਤਿਤਲੀ ਝਿਲ ਮਿਲਾਉਂਦੀ ਹੈ

ਰਸ ਪੀ-ਪੀ ਜਾਂਦੀ ਹੈ ,
ਫੁੱਲ  ਪੀਲੇ -ਪੀਲੇ ਨੇ ,
ਲਾਲ ਗੁਲਾਬੀ ਨੀਲੇ ਨੇ ,
ਇਹ ਰੰਗਾਂ ਨਾਲ ਸੱਜਦੇ ਨੇ
ਤਾਂਹੀ ਫੁੱਲ ਬੜੇ ਫਬਦੇ ਨੇ ,
ਫੁੱਲ  ਛੋਟੇ-ਛੋਟੇ ਨੇ
ਫੁੱਲ  ਗੋਲ ਗੋਲ ਨੇ
ਖੁਸ਼ਬੋ ਮਨਭਾਉਂਦੀ ਹੈ
ਵਾਤਾਵਰਨ ਨੂੰ ਮਹਕਾਂਦੀ ਹੈ
ਮੈਨੂੰ ਲਗਦੀਆਂ ਪਿਅਰੀਆਂ ਨੇ |

ਮਨਦੀਪ ਕੌਰ
ਰੋਲ ਨੰ .੫
ਕਲਾਸ ਔਠਵੀ ਏ

ਖੁਸ਼ਪ੍ਰੀਤ ਸਿੰਘ

ਤਾਰੇ
ਇਹ ਤਾਰੇ ਬੜੇ ਨਿਆਰੇ ਨੇ
ਲਗਦੇ ਬੜੇ ਪਿਆਰੇ ਨੇ,
ਤਾਰੇ ਦਿਨੇ ਛਪਦੇ ਨੇ,
ਰਾਤੀਂ ਚੜ੍ਹ  ਜਾਂਦੇ ਨੇ ,
ਇਹਨਾਂ ਦੇ ਅਜਬ ਨਜਾਰੇ ਨੇ |
ਜਦ ਮੀਂਹ ਆਓਂਦਾ ਹੈ ਤਾਂ ,
ਇਹ ਬਦੱਲਾਂ ਵਿੱਚ ਲੁਕ ਜਾਣ
ਮੁੜ ਫਿਰ ਝਾਤ ਪਾਉਣ
ਇਹ ਖੇਡਦੇ ਲਗਦੇ ਪਿਆਰੇ ਨੇ |
ਬਿਜਲੀ ਦੇ ਲਾਟੂ ਲਗਦੇ
ਇਹ ਲੱਖਾਂ ਕਰੋੜਾਂ ਤਾਰੇ
ਬੱਚਿਆਂ ਨੂੰ ਮਨ ਭਾਉਂਦੇ
ਇਹ ਟਿਮ ਟਿਮਓਂਦੇ ਤਾਰੇ ਨੇ |
ਲਗਦੇ ਬੜੇ ਪਿਆਰੇ ਨੇ,
ਇਹ ਤਾਰੇ ਬੜੇ ਨਿਆਰੇ ਨੇ
ਖੁਸ਼ਪ੍ਰੀਤ ਸਿੰਘ
ਰੋਲ ਨੰ .੨੨
ਕਲਾਸ ਔਠਵੀਂ A

ਗਗਨਦੀਪ ਸਿੰਘ

ਚੰਨ
ਰਾਤ ਨੂੰ ਚੜ੍ਹਦਾ ਦਿਨੇ ਛਿਪਦਾ ਹੈ ,
ਹੇ! ਰੱਬ  ਦਾ ਬਲੱਬ ਇਹ ,
ਦੇਵੇ ਮੱਠੀ ਮੱਠੀ ਰੋਸ਼ਨੀ ,
ਚੰਨ ਸਭ ਨੂੰ ਪਿਆਰਾ ਲਗੇ........... |
ਦੇ -ਦੇ ਰੋਸ਼ਨੀ ਸਭ ਨੂੰ ਖੁਸ਼ ਕਰੇ
ਕਦੇ ਅੱਧਾ ਕਦੇ ਪੂਰਾ ਗੋਲ
ਚਿੱਟਾ ਜਿਹਾ ਗੁਬਾਰਾ ਲਗੇ ...........|
ਬੱਦਲਾਂ 'ਚ ਲੁਕ ਜਾਵੇ ਇਹ ਤਾਂ ,
ਨਿਕੇ -ਨਿਕੇ ਬੱਚਿਆਂ ਨਾਲ
ਖੇਡੇ ਜਦੋਂ ਲੁਕਨ ਮੀਚੀਆਂ
ਮਾਮਾ ਮੇਰਾ ਮੇਨੂੰ ਨਿਆਰਾ ਲਗੇ .............|
ਸੁਵਰਗ ਜਾਪੇ ਇਹ ਦੂਰੋਂ
ਕਦੇ ਲਗੇ ਰੋਟੀ ਮੇਨੂੰ
ਕਿੰਨਾ ਸੋਹਨਾ ਕਿਵੇ ਦੱਸਾਂ ?
ਪੁੱਤ ਬੁੱਢੀ ਮਾਈ ਦਾ ਪਿਆਰਾ ਲਗੇ.............|

ਗਗਨਦੀਪ ਸਿੰਘ
ਰੋਲ ਨੋ ੨੩
ਜਮਾਤ ਅਠਵੀੰ
ਸ ਹ ਸ ਕਰਮਗੜ੍ਹ

ਗੋਬਿੰਦ ਸਿੰਘ

    ਤੋਤੇ ਤੇ ਅੰਬ ਦੀ ਦੋਸਤੀ

ਇੱਕ  ਵਾਰ ਦੀ ਗਲ ਹੈ ਕਿ ਇੱਕ ਪਿੰਡ ਦੇ ਬਾਹਰ ਰੋਹੀ ਵਿੱਚ  ਇੱਕ ਅੰਬ ਦਾ ਰੁੱਖ  ਸੀ |ਉਸ ਰੁੱਖ  ਤੇ ਬਹੁਤ ਸਾਰੇ ਪੰਛੀ ਆਲਣੇ ਬਣਾ ਕੇ ਰਹਿੰਦੇ ਸਨ |ਉਹ ਸਾਰੇ ਆਪਣੇ ਬੱਚਿਆਂ  ਨੂੰ ਛੱਡ ਕੇ ਭੋਜਨ ਦੀ ਭਾਲ ਵਿੱਚ ਚਲੇ ਜਾਂਦੇ ਸਨ| ਸਾਂਝ ਢਲੇ ਉਹ  ਵਾਪਸ ਆਪਣੇ ਆਲਣੇ ਵਿੱਚ  ਆ ਜਾਂਦੇ ਸਨ | ਉਸ  ਰੋਹੀ ਵਿੱਚ  ਉਹ  ਇੱਕਲਾ ਹੋਣ ਕਰਕੇ ਉਸ  ਉੱਤੇ ਪੰਛੀਆਂ ਦੀ ਰੌਣਕ ਲਗੀ ਰਹਿੰਦੀ ਸੀ |ਕਈ ਸਾਲਾਂ ਬਾਅਦ ਉਸ  ਰੁੱਖ  ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ  |ਉਹ ਸੁਕਣਾ  ਸ਼ੁਰੂ ਹੋ ਜਾਂਦਾ ਹੈ  | ਉਸ ਦੇ ਹਰੇ ਭਰੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ| ਰੁੱਖ ਵੀ ਉਦਾਸ ਰਹਿਣਾ ਸ਼ੁਰੂ ਹੋ ਜਾਂਦਾ ਹੈ |ਇੱਕ  ਦਿਨ ਉਸਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਡਿੱਗਣ ਲੱਗੇ | ਇਹ ਸਭ ਇੱਕ ਬੁੜਾ ਤੋਤਾ ਦੇਖ ਰਿਹਾ ਸੀ|"ਕੀ ਹੋਇਆ, ਤੁਸੀਂ ਕਿਓਂ ਰੋ ਰਹੇ ਹੋ "? ਤੋਤੇ ਨੇ ਪੁੱਛਿਆ |ਰੁੱਖ ਕੁਝ ਚਿਰ ਰੋਣ ਤੋਂ ਬਾਦ ਬੋਲਨਾ ਸ਼ੁਰੂ ਕੀਤਾ ,"ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ  ..ਕੁਝ ਸਮੇ ਬਾਦ ਹੀ ਮੇਰਾ ਸਰੀਰ ਸੁੱਕ ਜਾਵੇਗਾ ,ਇਹ ਹਰੇ ਭਰੇ ਪਤੇ ਮੇਰਾ ਸਾਥ ਛੱਡ ਜਾਣਗੇ .ਇਹ ਚਹਿ-ਚਹਾਉਣ ਵਾਲੇ ਪੰਛੀ ਵੀ ਇੱਕ -ਇੱਕ  ਕਰਕੇ ਏਥੋਂ ਦੂਰ ਨਵੇਂ ਰੁੱਖ  ਲੱਭ ਲੈਣਗੇ ..ਪਰ ਮੇਰਾ ਵਜੂਦ ਖਤਮ ਹੋ ਜਾਵੇਗਾ ..ਮੈਂ ਆਪਣਾ ਤਨ-ਮਨ ਇਹਨਾਂ ਪੰਛੀਆਂ ਲਈ ਵਾਰ ਦਿੱਤਾ ....... ਅੱਜ ਇਹ ਮੇਰੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਮੈਨੂੰ ਛੱਡ ਜਾਣਗੇ ....ਮੈਂ ਇੱਕਲਾ ਕਿਵੇ ਜੀਵਾਂਗਾ ..ਮੈਂ ਤਾਂ ਮੌਤ ਤੋਂ ਪਹਿਲਾਂ ਹੀ ਮਰ ਜਾਵਾਂਗਾ |"ਉਸ ਨੇ ਬੋਲਣਾ ਬੰਦ ਕਰ ਦਿੱਤਾ ਸੀ |ਪਰ ਰੋਣਾ ਬੰਦ ਨਹੀਂ  ਹੋਇਆ ਸੀ| ਤੋਤਾ ਹੈਰਾਨ ਹੋ ਗਿਆ ਕੀ ਰੁੱਖ ਵੀ ਇੱਕਲਾਪਨ ਮਹਿਸੂਸ ਕਰਦੇ ਨੇ |ਉਸ  ਨੂੰ ਰੁੱਖ  ਤੇ ਤਰਸ ਆਇਆ |ਉਸ  ਬੋਲਿਆ ਮੈਂ ਤੇਰੀ ਮਦਦ ਕਰਾਂਗਾ | "ਪਰ ਕਿਵੇ.. ?" "ਇਹ ਕੰਮ ਤੂੰ ਮੇਰੇ ਤੇ ਛੱਡ ਦੇ |"ਰੁੱਖ  ਨੂੰ ਧ੍ਰਵਾਸ ਆਇਆ| ਹੁਣ ਤੋਤੇ ਨੇ ਦਿਮਾਗ ਲਗਾਉਣਾ ਸ਼ੁਰੂ ਕੀਤਾ ਕੇ ਰੁੱਖ  ਨੂੰ ਕੀ ਬਿਮਾਰੀ ਹੈ  |ਉਸ  ਨੇ ਸਾਰੇ ਰੁੱਖ ਦੀ ਜਾਂਚ ਪੜਤਾਲ ਕੀਤੀ |ਉਸ  ਨੂੰ ਰੁੱਖ  ਦੇ ਤਣੇ ਵਿੱਚ ਛੋਟੇ ਛੋਟੇ ਜੰਤੂ ਦਿਸੇ |"ਪਤਾ ਲੱਗ ਗਿਆ !!!"ਉਸ ਨੇ ਖੁਸ਼ੀ ਵਿੱਚ ਉਛਲਦੇ ਕਿਹਾ |"ਕੀ ਪਤਾ ਲੱਗ ਗਿਆ ...ਮੈਨੂੰ ਵੀ ਤਾਂ ਦੱਸ ...?" ਤੇਰੇ ਸਰੀਰ ਤੇ ਤਾਂ ਸਿਉਂਕ  ਲਗ ਗਈ ਏ ਇਸੇ ਲਈ ਤੇਰਾ ਸਰੀਰ ਸੁੱਕ ਰਿਹਾ ਸੀ ..ਹੋਰ ਕੁਝ ਵੀ ਨਹੀਂ ਇਸ ਨੂੰ ਏਥੋਂ ਹਟਾਉਣਾ ਪਵੇਗਾ ..ਫੇਰ ਤੇਰੇ ਸਰੀਰ ਨੂੰ ਕੁਝ ਵੀ ਨਹੀ  ਵੇਗਾ ..ਤੂੰ ਫੇਰ ਤੋਂ ਹਰਾ ਭਰਾ ਹੋ ਜਾਵੇਗਾ "ਤੋਤੇ ਨੇ ਖੁਸ਼ ਹੁੰਦਿਆਂ ਕਿਹਾ | "ਪਰ ਸਿਉਂਕ  ਕਿਵੇ ਹਟੇਗੀ "ਤੋਤੇ ਨੇ ਕੁਝ ਚਿਰ ਸੋਚਣ ਤੋਂ ਬਾਦ ਉਡਾਰੀ ਮਾਰ ਦਿੱਤੀ | ਕਾਫੀ ਦੇਰ ਮਗਰੋਂ ਜਦੋਂ ਉਹ  ਵਾਪਸ ਆਇਆ ਤਾਂ ਉਸ  ਦੇ ਨਾਲ ਕੇਈ ਤੋਤੇ ਹੋਰ ਵੀ ਸਨ|ਉਹ ਨਾ ਨੇ ਸਿਉਂਕ  ਨੂੰ ਚੁੰਝਾਂ ਨਾਲ ਹਟਾਉਣਾ ਸ਼ੁਰੂ ਕਰ ਦਿਤਾ | ਪਰ ਸਿਉਂਕ  ਕਾਫੀ ਜਿਆਦਾ ਸੀ| ਕੁਝ ਦਿਨ ਏਦਾਂ ਹੀ ਚਲਦਾ ਰਿਹਾ |ਸਾਰੇ ਰਲ ਮਿਲ ਕੇ ਸਿਉਂਕ  ਨੂੰ ਖਤਮ ਕਰਨ 'ਚ ਲਗੇ ਰਹੇ  |ਇੱਕ  ਦਿਨ ਟਕ-ਟਕ ਦੀ ਆਵਾਜ ਸੁਣਕੇ ਓਥੋਂ ਇੱਕ  ਹੋਰ ਪੰਛੀ ਆਇਆ ਤੇ ਉਸ ਨੇ ਤੋਤੇ ਤੋਂ ਇਸ ਵਾਰੇ ਪੁਛਿਆ ਕੀ ਉਹ  ਕੀ ਕਰ ਰਹੇ ਨੇ ਤਾਂ ਤੋਤੇ ਨੇ ਸਾਰੀ ਹਾਣੀ ਦੱਸੀ |ਉਹ  ਪੰਛੀ ਨੇ ਤੋਤੇ ਨਾਲ ਕੁਝ ਚਿਰ ਗੱਲ ਕੀਤੀ ਤੇ ਉੱਡ ਗਿਆ | ਕੁਝ ਦੇਰ ਬਾਦ ਉਹ ਆਪਣੇ ਨਾਲ ਕਾਫੀ ਹੋਰ ਸਾਥੀ ਲੈ ਆਇਆ|ਉਹ ਨਾ ਨੇ ਸਾਰੇ ਤੋਤਿਆਂ ਨੂੰ ਪਾਸੇ ਹਟਾ ਦਿੱਤਾ ਅਤੇ ਆਪ ਸਿਉਂਕ  ਖਾਣ ਲੱਗੇ | ਉਹ  ਸਾਰੇ ਖੁਸ਼ ਸਨ ਕਿ ਉਹ ਨਾ ਨੂੰ ਕਾਫੀ ਸਾਰਾ ਭੋਜਨ ਮਿਲ ਗਿਆ | ਅਖੀਰ ਸਾਰੀ ਸਿਉਂਕ ਖਤਮ ਹੋਗੀ | ਤੋਤਾ ਤੇ ਉਸ ਦੇ ਸਾਥੀ ਤੋਤੇ ਖੁਸ਼ ਸਨ ਕੀ ਹੁਣ ਉਹ ਨਾ ਦਾ ਦੋਸਤ ਅੰਬ ਮਰੇਗਾ ਨਹੀਂ |ਰੁੱਖ ਵੀ ਬਹੁਤ ਖੁਸ਼ ਸੀ ਸਭ ਨੇ ਉਹ ਨਾਂ ਪੰਛੀਆ ਦਾ ਧੰਨਵਾਦ ਕੀਤਾ|ਇਸ ਤਰਾਂ ਤੋਤੇ ਨੇ ਅੰਬ ਦੇ ਰੁੱਖ ਨਾਲ ਆਪਣੀ ਦੋਸਤੀ ਨਿਭਾਈ | ਰੁੱਖ ਫੇਰ ਤੋਂ ਆਬਾਦ ਹੋ ਗਿਆ ਸੀ|

ਗੋਬਿੰਦ ਸਿੰਘ
ਦਸਵੀਂ –ਏ
ਸ.ਹ.ਸ ਕਰਮਗੜ