ਤੋਤੇ ਤੇ ਅੰਬ ਦੀ ਦੋਸਤੀ
ਇੱਕ ਵਾਰ ਦੀ ਗਲ ਹੈ ਕਿ ਇੱਕ ਪਿੰਡ ਦੇ ਬਾਹਰ ਰੋਹੀ ਵਿੱਚ ਇੱਕ ਅੰਬ ਦਾ ਰੁੱਖ ਸੀ |ਉਸ ਰੁੱਖ ਤੇ ਬਹੁਤ ਸਾਰੇ ਪੰਛੀ ਆਲਣੇ ਬਣਾ ਕੇ ਰਹਿੰਦੇ ਸਨ |ਉਹ ਸਾਰੇ ਆਪਣੇ ਬੱਚਿਆਂ ਨੂੰ ਛੱਡ ਕੇ ਭੋਜਨ ਦੀ ਭਾਲ ਵਿੱਚ ਚਲੇ ਜਾਂਦੇ ਸਨ| ਸਾਂਝ ਢਲੇ ਉਹ ਵਾਪਸ ਆਪਣੇ ਆਲਣੇ ਵਿੱਚ ਆ ਜਾਂਦੇ ਸਨ | ਉਸ ਰੋਹੀ ਵਿੱਚ ਉਹ ਇੱਕਲਾ ਹੋਣ ਕਰਕੇ ਉਸ ਉੱਤੇ ਪੰਛੀਆਂ ਦੀ ਰੌਣਕ ਲਗੀ ਰਹਿੰਦੀ ਸੀ |ਕਈ ਸਾਲਾਂ ਬਾਅਦ ਉਸ ਰੁੱਖ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ |ਉਹ ਸੁਕਣਾ ਸ਼ੁਰੂ ਹੋ ਜਾਂਦਾ ਹੈ | ਉਸ ਦੇ ਹਰੇ ਭਰੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ| ਰੁੱਖ ਵੀ ਉਦਾਸ ਰਹਿਣਾ ਸ਼ੁਰੂ ਹੋ ਜਾਂਦਾ ਹੈ |ਇੱਕ ਦਿਨ ਉਸਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਡਿੱਗਣ ਲੱਗੇ | ਇਹ ਸਭ ਇੱਕ ਬੁੜਾ ਤੋਤਾ ਦੇਖ ਰਿਹਾ ਸੀ|"ਕੀ ਹੋਇਆ, ਤੁਸੀਂ ਕਿਓਂ ਰੋ ਰਹੇ ਹੋ "? ਤੋਤੇ ਨੇ ਪੁੱਛਿਆ |ਰੁੱਖ ਕੁਝ ਚਿਰ ਰੋਣ ਤੋਂ ਬਾਦ ਬੋਲਨਾ ਸ਼ੁਰੂ ਕੀਤਾ ,"ਮੇਰਾ ਅੰਤਿਮ ਸਮਾਂ ਨੇੜੇ ਆ ਗਿਆ ਹੈ ..ਕੁਝ ਸਮੇ ਬਾਦ ਹੀ ਮੇਰਾ ਸਰੀਰ ਸੁੱਕ ਜਾਵੇਗਾ ,ਇਹ ਹਰੇ ਭਰੇ ਪਤੇ ਮੇਰਾ ਸਾਥ ਛੱਡ ਜਾਣਗੇ .ਇਹ ਚਹਿ-ਚਹਾਉਣ ਵਾਲੇ ਪੰਛੀ ਵੀ ਇੱਕ -ਇੱਕ ਕਰਕੇ ਏਥੋਂ ਦੂਰ ਨਵੇਂ ਰੁੱਖ ਲੱਭ ਲੈਣਗੇ ..ਪਰ ਮੇਰਾ ਵਜੂਦ ਖਤਮ ਹੋ ਜਾਵੇਗਾ ..ਮੈਂ ਆਪਣਾ ਤਨ-ਮਨ ਇਹਨਾਂ ਪੰਛੀਆਂ ਲਈ ਵਾਰ ਦਿੱਤਾ ....... ਅੱਜ ਇਹ ਮੇਰੀ ਪ੍ਰਵਾਹ ਕੀਤੇ ਬਿਨ੍ਹਾਂ ਹੀ ਮੈਨੂੰ ਛੱਡ ਜਾਣਗੇ ....ਮੈਂ ਇੱਕਲਾ ਕਿਵੇ ਜੀਵਾਂਗਾ ..ਮੈਂ ਤਾਂ ਮੌਤ ਤੋਂ ਪਹਿਲਾਂ ਹੀ ਮਰ ਜਾਵਾਂਗਾ |"ਉਸ ਨੇ ਬੋਲਣਾ ਬੰਦ ਕਰ ਦਿੱਤਾ ਸੀ |ਪਰ ਰੋਣਾ ਬੰਦ ਨਹੀਂ ਹੋਇਆ ਸੀ| ਤੋਤਾ ਹੈਰਾਨ ਹੋ ਗਿਆ ਕੀ ਰੁੱਖ ਵੀ ਇੱਕਲਾਪਨ ਮਹਿਸੂਸ ਕਰਦੇ ਨੇ |ਉਸ ਨੂੰ ਰੁੱਖ ਤੇ ਤਰਸ ਆਇਆ |ਉਸ ਬੋਲਿਆ ਮੈਂ ਤੇਰੀ ਮਦਦ ਕਰਾਂਗਾ | "ਪਰ ਕਿਵੇ.. ?" "ਇਹ ਕੰਮ ਤੂੰ ਮੇਰੇ ਤੇ ਛੱਡ ਦੇ |"ਰੁੱਖ ਨੂੰ ਧ੍ਰਵਾਸ ਆਇਆ| ਹੁਣ ਤੋਤੇ ਨੇ ਦਿਮਾਗ ਲਗਾਉਣਾ ਸ਼ੁਰੂ ਕੀਤਾ ਕੇ ਰੁੱਖ ਨੂੰ ਕੀ ਬਿਮਾਰੀ ਹੈ |ਉਸ ਨੇ ਸਾਰੇ ਰੁੱਖ ਦੀ ਜਾਂਚ ਪੜਤਾਲ ਕੀਤੀ |ਉਸ ਨੂੰ ਰੁੱਖ ਦੇ ਤਣੇ ਵਿੱਚ ਛੋਟੇ ਛੋਟੇ ਜੰਤੂ ਦਿਸੇ |"ਪਤਾ ਲੱਗ ਗਿਆ !!!"ਉਸ ਨੇ ਖੁਸ਼ੀ ਵਿੱਚ ਉਛਲਦੇ ਕਿਹਾ |"ਕੀ ਪਤਾ ਲੱਗ ਗਿਆ ...ਮੈਨੂੰ ਵੀ ਤਾਂ ਦੱਸ ...?" ਤੇਰੇ ਸਰੀਰ ਤੇ ਤਾਂ ਸਿਉਂਕ ਲਗ ਗਈ ਏ ਇਸੇ ਲਈ ਤੇਰਾ ਸਰੀਰ ਸੁੱਕ ਰਿਹਾ ਸੀ ..ਹੋਰ ਕੁਝ ਵੀ ਨਹੀਂ ਇਸ ਨੂੰ ਏਥੋਂ ਹਟਾਉਣਾ ਪਵੇਗਾ ..ਫੇਰ ਤੇਰੇ ਸਰੀਰ ਨੂੰ ਕੁਝ ਵੀ ਨਹੀ ਵੇਗਾ ..ਤੂੰ ਫੇਰ ਤੋਂ ਹਰਾ ਭਰਾ ਹੋ ਜਾਵੇਗਾ "ਤੋਤੇ ਨੇ ਖੁਸ਼ ਹੁੰਦਿਆਂ ਕਿਹਾ | "ਪਰ ਸਿਉਂਕ ਕਿਵੇ ਹਟੇਗੀ "ਤੋਤੇ ਨੇ ਕੁਝ ਚਿਰ ਸੋਚਣ ਤੋਂ ਬਾਦ ਉਡਾਰੀ ਮਾਰ ਦਿੱਤੀ | ਕਾਫੀ ਦੇਰ ਮਗਰੋਂ ਜਦੋਂ ਉਹ ਵਾਪਸ ਆਇਆ ਤਾਂ ਉਸ ਦੇ ਨਾਲ ਕੇਈ ਤੋਤੇ ਹੋਰ ਵੀ ਸਨ|ਉਹ ਨਾ ਨੇ ਸਿਉਂਕ ਨੂੰ ਚੁੰਝਾਂ ਨਾਲ ਹਟਾਉਣਾ ਸ਼ੁਰੂ ਕਰ ਦਿਤਾ | ਪਰ ਸਿਉਂਕ ਕਾਫੀ ਜਿਆਦਾ ਸੀ| ਕੁਝ ਦਿਨ ਏਦਾਂ ਹੀ ਚਲਦਾ ਰਿਹਾ |ਸਾਰੇ ਰਲ ਮਿਲ ਕੇ ਸਿਉਂਕ ਨੂੰ ਖਤਮ ਕਰਨ 'ਚ ਲਗੇ ਰਹੇ |ਇੱਕ ਦਿਨ ਟਕ-ਟਕ ਦੀ ਆਵਾਜ ਸੁਣਕੇ ਓਥੋਂ ਇੱਕ ਹੋਰ ਪੰਛੀ ਆਇਆ ਤੇ ਉਸ ਨੇ ਤੋਤੇ ਤੋਂ ਇਸ ਵਾਰੇ ਪੁਛਿਆ ਕੀ ਉਹ ਕੀ ਕਰ ਰਹੇ ਨੇ ਤਾਂ ਤੋਤੇ ਨੇ ਸਾਰੀ ਹਾਣੀ ਦੱਸੀ |ਉਹ ਪੰਛੀ ਨੇ ਤੋਤੇ ਨਾਲ ਕੁਝ ਚਿਰ ਗੱਲ ਕੀਤੀ ਤੇ ਉੱਡ ਗਿਆ | ਕੁਝ ਦੇਰ ਬਾਦ ਉਹ ਆਪਣੇ ਨਾਲ ਕਾਫੀ ਹੋਰ ਸਾਥੀ ਲੈ ਆਇਆ|ਉਹ ਨਾ ਨੇ ਸਾਰੇ ਤੋਤਿਆਂ ਨੂੰ ਪਾਸੇ ਹਟਾ ਦਿੱਤਾ ਅਤੇ ਆਪ ਸਿਉਂਕ ਖਾਣ ਲੱਗੇ | ਉਹ ਸਾਰੇ ਖੁਸ਼ ਸਨ ਕਿ ਉਹ ਨਾ ਨੂੰ ਕਾਫੀ ਸਾਰਾ ਭੋਜਨ ਮਿਲ ਗਿਆ | ਅਖੀਰ ਸਾਰੀ ਸਿਉਂਕ ਖਤਮ ਹੋਗੀ | ਤੋਤਾ ਤੇ ਉਸ ਦੇ ਸਾਥੀ ਤੋਤੇ ਖੁਸ਼ ਸਨ ਕੀ ਹੁਣ ਉਹ ਨਾ ਦਾ ਦੋਸਤ ਅੰਬ ਮਰੇਗਾ ਨਹੀਂ |ਰੁੱਖ ਵੀ ਬਹੁਤ ਖੁਸ਼ ਸੀ ਸਭ ਨੇ ਉਹ ਨਾਂ ਪੰਛੀਆ ਦਾ ਧੰਨਵਾਦ ਕੀਤਾ|ਇਸ ਤਰਾਂ ਤੋਤੇ ਨੇ ਅੰਬ ਦੇ ਰੁੱਖ ਨਾਲ ਆਪਣੀ ਦੋਸਤੀ ਨਿਭਾਈ | ਰੁੱਖ ਫੇਰ ਤੋਂ ਆਬਾਦ ਹੋ ਗਿਆ ਸੀ|
ਗੋਬਿੰਦ ਸਿੰਘ
ਦਸਵੀਂ –ਏ
ਸ.ਹ.ਸ ਕਰਮਗੜ
No comments:
Post a Comment