ਜ਼ਹਿਰੀਲਾ ਫਲ
(ਕਹਾਣੀ)
ਇੱਕ ਵਾਰ ਦੀ ਗੱਲ ਹੈ ਕਿ ਚਾਰ ਪੱਕੇ ਮਿੱਤਰ ਸਨ . ਉਹਨਾਂ ਵਿੱਚ ਬਹੁਤ ਸਾਰਾ ਪਿਆਰ ਸੀ . ਉਹਨਾਂ ਵਿੱਚ ਕਦੇ ਵੀ ਝਗੜਾ ਨਹੀਂ ਸੀ ਹੁੰਦਾ . ਉਹਨਾਂ ਚਾਰਾਂ ਨੇ ਇੱਕ ਦਿਨ ਚਾਰ ਰੁੱਖ ਲਾਏ , ਉਹ ਹਰ ਰੋਜ਼ ਉਹਨਾਂ ਰੁੱਖਾਂ ਨੂੰ ਪਾਣੀ ਪਾਉਂਦੇ ਤੇ ਸਾਂਭ ਸੰਭਾਲ ਕਰਦੇ .ਰੁੱਖ ਕੁਝ ਸਾਲਾਂ ਵਿੱਚ ਵੱਡੇ ਹੋ ਗਏ ਤੇ ਉਹਨਾਂ ਨੂੰ ਫਲ ਲੱਗ ਗਏ . ਪਰ ਓਹਨਾਂ ਵਿੱਚੋ ਦੋ ਦੋਸਤਾਂ ਦੇ ਰੁੱਖ ਹਰੇ ਨਹੀਂ ਹੋਏ . ਕਿਓਂ ਕਿ ਓਹ ਦੂਜੇ ਦੋ ਦੋਸਤਾਂ ਦੀ ਤਰ੍ਹਾਂ ਓਹਨਾਂ ਦੀ ਰਾਖੀ ਨਹੀਂ ਰੱਖਦੇ ਸਨ ਅਤੇ ਨਾਂ ਹੀ ਸਾਂਭ ਸੰਭਾਲ ਕਰਦੇ ਸਨ . ਦੂਜੇ ਦੋਸਤਾਂ ਦੇ ਰੁੱਖਾਂ ਤੇ ਬਹੁਤ ਹੀ ਵਧੀਆ ਫਲ ਲੱਗੇ , ਉਹ ਇਹਨਾਂ ਨੂੰ ਵੇਚ ਕੇ ਪੈਸੇ ਕਮਾਉਣ ਲੱਗੇ ਅਤੇ ਓਹ ਆਪਣੇ ਦੋਸਤਾਂ ਦੇ ਰੁੱਖਾਂ ਤੇ ਫਲ ਨਾ ਲੱਗੇ ਹੋਣ ਕਰਕੇ ਉਹਨਾਂ ਤੇ ਹੱਸਣ ਲਗਦੇ , ਇਹ ਦੇਖਦਿਆਂ ਦੋ ਦੋਸਤਾਂ ਵਿੱਚ ਈਰਖਾ ਆ ਗਈ , ਉਹਨਾਂ ਨੇ ਇੱਕ ਸਕੀਮ ਬਣਾਈ .
ਕੁੱਝ ਦਿਨ੍ਹਾਂ ਬਾਅਦ ਜਦੋਂ ਦੂਜੇ ਦੋਸਤ ਆਪਣੇ ਰੁੱਖਾਂ ਤੇ ਲੱਗੇ ਫਲ ਖਾ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਤਬੀਅਤ ਵਿਗੜ ਗਈ ਤੇ ਉਹਨਾਂ ਦੀ ਮੌਤ ਹੋ ਗਈ . ਦੂਜੇ ਦੋਨੋ ਦੋਸਤ ਉਹਨਾਂ ਰੁੱਖਾਂ ਦੇ ਫਲ ਵੇਚਕੇ ਪੈਸੇ ਕਮਾਉਣ ਲੱਗ ਪਏ . ਇੱਕ ਦਿਨ ਅਚਾਨਕ ਉਹਨਾਂ ਨੇ ਛਿੜਕਾ ਵਾਲੀ ਦਵਾਈ ਦੇ ਭੁਲੇਖੇ ਜ਼ਹਿਰ ਛਿੜਕ ਦਿੱਤਾ ਤੇ ਬਾਅਦ ਵਿੱਚ ਜਦੋਂ ਉਹਨਾਂ ਵਿੱਚੋਂ ਇੱਕ ਦਿਨ ਜਦੋਂ ਇੱਕ ਦੋਸਤ ਨੇ ਫਲ ਖਾਦਾ ਤਾਂ ਉਸਤੇ ਜ਼ਹਿਰ ਅਸਰ ਕਰਨ ਲਗਾ, ਉਹ ਮਰਦਾ–ਮਰਦਾ ਦੂਜੇ ਨੂੰ ਕਹਿ ਰਿਹਾ ਸੀ ਕਿ ਮੈਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਦੂਜਾ ਇਹ ਸਭ ਵੇਖ ਕੇ ਰੋਣ ਲੱਗਾ ਤੇ ਕਹਿਣ ਲੱਗਾ ਸਾਥੋਂ ਬਹੁਤ ਵੱਡੀ ਭੁੱਲ ਹੋ ਗਈ ਰੱਬਾ .......
ਮਨਪ੍ਰੀਤ ਕੌਰ
ਕਲਾਸ – ਦਸਵੀਂ ਬੀ
ਸ.ਹ.ਸ.ਕਰਮਗੜ
No comments:
Post a Comment